ਨਵੀਂ ਦਿੱਲੀ—ਬਰਸਾਤ ਦੇ ਦਿਨਾਂ 'ਚ ਬੀਮਾਰੀਆਂ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਮਾਨਸੂਨ 'ਚ ਸਾਰੀਆਂ ਬੀਮਾਰੀਆਂ ਦਾ ਖਤਰਾ ਸਭ ਤੋਂ ਜ਼ਿਆਦਾ ਨਵਜੰਮੇ ਨੂੰ ਹੁੰਦਾ ਹੈ। ਦਰਅਸਲ ਨਵਜੰਮੇ ਦਾ ਇਮਊਨ ਸਿਸਟਨ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੁੰਦਾ ਹੈ। ਅਜਿਹੇ 'ਚ ਉਸ ਦੇ ਬੀਮਾਰ ਹੋਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਤੁਸੀਂ ਚਾਹੋ ਤਾਂ ਕੁਝ ਛੋਟੀਆਂ-ਛੋਟੀਆਂ ਗੱਲਾਂ ਨੂੰ ਅਪਣਾ ਕੇ ਆਪਣੇ ਬੱਚੇ ਨੂੰ ਕਈ ਵੱਡੀਆਂ ਬੀਮਾਰੀਆਂ ਤੋਂ ਸੁਰੱਖਿਅਤ ਰੱਖ ਸਕਦੇ ਹਨ।
1. ਮਾਨਸੂਨ 'ਚ ਤਾਪਮਾਨ ਘੱਟ ਹੋ ਜਾਂਦਾ ਹੈ ਪਰ ਜਦੋਂ ਧੁੱਪ ਹੁੰਦੀ ਹੈ ਤਾਂ ਬਹੁਤ ਚਟਕ ਹੁੰਦੀ ਹੈ। ਤਾਪਮਾਨ 'ਚ ਹੋਣ ਵਾਲਾ ਇਹ ਬਦਲਾਅ ਬੱਚਿਆਂ ਲਈ ਖਤਰਾ ਹੋ ਸਕਦਾ ਹੈ। ਅਜਿਹੇ 'ਚ ਬੱਚੇ ਨੂੰ ਪੂਰੇ ਕੱਪੜੇ ਪਹਿਣਾ ਕੇ ਹੀ ਰੱਖੋ।
2. ਬੱਚੇ ਨੂੰ ਬਾਹਰ ਦੀਆਂ ਚੀਜ਼ਾਂ ਖੁਆਣੀਆਂ ਬੰਦ ਕਰ ਦਿਓ। ਉਸ ਨੂੰ ਘਰ 'ਚ ਬਣਿਆ ਖਾਣਾ ਹੀ ਦਿਓ। ਮਾਨਸੂਨ 'ਚ ਖਾਣਾ ਬਹੁਤ ਜ਼ਲਦੀ ਖਰਾਬ ਹੋ ਜਾਂਦਾ ਹੈ ਕਿਉਂਕਿ ਉਸ 'ਚ ਬੈਕਟੀਰੀਆ ਤੇਜ਼ੀ ਨਾਲ ਪੈਦਾ ਹੁੰਦੇ ਹਨ। ਅਜਿਹੇ 'ਚ ਸਟੋਰ ਕੀਤਾ ਹੋਇਆ ਖਾਣਾ ਖਤਰਾ ਬਣ ਸਕਦਾ ਹੈ।
3. ਬੱਚੇ ਨੂੰ ਮੌਸਮੀ ਫਲ ਜ਼ਰੂਰ ਖੁਆਓ। ਫਲ ਸਿਹਤ ਲਈ ਚੰਗੇ ਹੁੰਦੇ ਹਨ ਅਤੇ ਕਈ ਬੀਮਾਰੀਆਂ ਤੋਂ ਸੁਰੱਖਿਅਤ ਰੱਖਦੇ ਹਨ।
4. ਬੱਚਿਆਂ ਨੂੰ ਉਬਲਿਆ ਹੋਇਆ ਪਾਣੀ ਠੰਡਾ ਕਰਕੇ ਦਿਓ। ਜੇਕਰ ਬੱਚੇ ਨੂੰ ਪੇਟ 'ਚ ਦਰਦ ਦੀ ਸ਼ਿਕਾਇਤ ਹੈ ਤਾਂ ਉਸ ਦੇ ਪਾਣੀ 'ਚ ਚੁਟਕੀਭਰ ਅਜ਼ਵਾਇਨ ਵੀ ਉਬਾਲ ਲਓ। ਇਸ ਪਾਣੀ ਨੂੰ ਛਾਣ ਕੇ ਬੱਚੇ ਨੂੰ ਸਮੇਂ-ਸਮੇਂ 'ਤੇ ਪਿਲਾਉਂਦੇ ਰਹੋ।
5. ਮਾਨਸੂਨ 'ਚ ਬੀਮਾਰੀਆਂ ਹੋਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਅਜਿਹੇ 'ਚ ਸਾਫ-ਸਫਾਈ ਦਾ ਪੂਰਾ ਖਿਆਲ ਰੱਖੋ। ਤਾਂ ਜੋ ਬੱਚੇ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋ ਜਾਵੇ।
ਕਿੱਸ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ....(ਤਸਵੀਰਾਂ)
NEXT STORY